ਪ੍ਰਾਜੈਕਟ ਦੇ ਬਾਰੇ

ਪਬਲਿਕ ਆਰਟ ਅਜਿਹਾ ਆਰਟ ਹੁੰਦਾ ਹੈ, ਜਿਹੜਾ ਜਨਤਕ ਥਾਵਾਂ ਤੇ ਮੌਜੂਦ ਹੁੰਦਾ ਹੈ। ਇਹ ਅਸਥਾਈ ਹੋ ਸਕਦਾ ਹੈ ਜਾਂ ਸਥਾਈ, ਅਤੇ ਇਸ ਦੇ ਕਈ ਰੂਪ ਹੋ ਸਕਦੇ ਹਨ, ਜਿਵੇਂ ਬਾਈਕ ਰੈਕਸ, ਬੈਂਚ, ਸਕਲਪਚਰ, ਮਿਊਰਲਜ਼, ਮੋਜ਼ੇਕ, ਕਲਾਕਾਰਾਂ ਦੀਆਂ ਰੇਜ਼ਿਡੇਂਸੀਆਂ (residencies), ਪਰਫੌਰਮੰਸ ਆਰਟ, ਅਤੇ ਸਮਾਜਿਕ ਪ੍ਰੈਕਟਿਸ (ਆਰਟਵਰਕ ਤਿਆਰ ਕਰਨ ਵਿਚ ਕਮਿਊਨਿਟੀ ਦੀ ਭਾਗੇਦਾਰੀ)।

ਆਧੁਨਿਕ, ਜੀਵੰਤ ਸ਼ਹਿਰਾਂ ਦੇ ਵਿਕਾਸ ਵਿਚ ਪਬਲਿਕ ਆਰਟ ਅਹਿਮ ਰੋਲ ਅਦਾ ਕਰਦਾ ਹੈ। ਇਸ ਦੀ ਵਰਤੋਂ ਅਹਿਮ ਇਤਿਹਾਸਕ ਘਟਨਾਵਾਂ ਨੂੰ ਦਰਸਾਉਣ ਲਈ, ਕਮਿਊਨਿਟੀ ਭਾਵਨਾ ਨੂੰ ਦਰਸਾਉਣ ਲਈ ਅਤੇ ਕਿਸੇ ਚਲੰਤ ਜਾਂ ਬੀਤੇ ਦੇ ਮੁੱਦੇ ਤੇ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ। ਪਬਲਿਕ ਆਰਟ ਸਾਡੇ ਸ਼ਹਿਰ ਦੀ ਸਭਿਆਚਾਰਕ ਅਮੀਰੀ ਨੂੰ ਵਧਾਉਂਦਾ ਹੈ ਅਤੇ ਸਾਡੀ ਕਲਚਰਲ ਪਛਾਣ ਦਾ ਨਿਰਮਾਣ ਕਰਦਾ ਹੈ। ਇਹ ਕਮਿਊਨਿਟੀ ਵਿਚ ਮਦਦ ਕਰਦਾ ਹੈ ਅਤੇ ਸਾਡੀਆਂ ਪਬਲਿਕ ਥਾਵਾਂ ਵਿਚ ਵਿਚਰਨ ਵਾਸਤੇ ਮੌਕੇ ਤਿਆਰ ਕਰਦਾ ਹੈ।

ਅਸੀਂ ਹੁਣ ਇਹ ਕਿਉਂ ਕਰ ਰਹੇ ਹਾਂ? ਨਵੰਬਰ 2020 ਵਿਚ ਸਿਟੀ ਕੌਂਸਲ ਨੇ ਆਦੇਸ਼ ਦਿੱਤਾ ਕਿ ਕਿ ਅਸੀਂ ਵਾਰਡ 5 ਅਤੇ ਨਾਲ ਲੱਗਦੀਆਂ ਨੌਰਥਈਸਟ ਕੈਲਗਰੀ ਕਮਿਊਨਿਟੀਜ਼ ਵਿਚ ਵਿਚ ਪਬਲਿਕ ਆਰਟ ਦੇ ਮੌਕਿਆਂ ਦੀ ਤਲਾਸ਼ ਕਰੀਏ। ਇਸ ਵਿਚ ਜੈਨੇਸਿਸ ਸੈਂਟਰ ਵਿਖੇ ਵਿਸ਼ਿੰਗ ਵੈੱਲ ਦੁਆਰਾ ਪਿੱਛੇ ਛੱਡੀ ਗਈ ਖਾਲੀ ਜਗ੍ਹਾ ਦਾ ਸਥਾਨ ਲੈਣ ਲਈ ਅਤੇ ਇਨ੍ਹਾਂ ਕਮਿਊਨਿਟੀਆਂ ਵਿਚ ਪਬਲਿਕ ਆਰਟ ਫੰਡ ਦੀ ਅਸਾਵੀਂ ਵੰਡ ਨੂੰ ਦੂਰ ਕਰਨ ਤੇ ਜ਼ੋਰ ਸੀ।

ਇਹ ਪ੍ਰਾਜੈਕਟ ਉਨ੍ਹਾਂ ਕਲਾਕਾਰਾਂ ਨੂੰ ਵੱਧ ਮੌਕੇ ਪ੍ਰਦਾਨ ਕਰੇਗਾ, ਜਿਹੜੇ ਨੌਰਥਈਸਟ ਵਿਚ ਰਹਿੰਦੇ ਅਤੇ ਕੰਮ ਕਰਦੇ ਹਨ। ਇਹ ਲੋਕਲ ਇਕੌਨੋਮੀ ਦੀ ਮਦਦ ਕਰੇਗਾ ਅਤੇ ਕਮਿਊਨਿਟੀ ਨੂੰ ਇਕੱਠੇ ਹੋਣ ਅਤੇ ਖੂਬਸੂਰਤ ਥਾਵਾਂ ਤਿਆਰ ਕਰਨ ਲਈ ਮੌਕੇ ਮੁਹੱਈਆ ਕਰਵਾਏਗਾ।

ਜਦੋਂ ਪਬਲਿਕ ਆਰਟ ਦੀ ਗੱਲ ਹੋਵੇ ਤਾਂ ਸਾਨੂੰ ਸ਼ੁਰੂ ਵਿਚ ਹੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਵਸਨੀਕਾਂ, ਕਾਰੋਬਾਰਾਂ ਅਤੇ ਕਮਿਊਨਿਟੀ ਸੰਗਠਨਾਂ ਦੀਆਂ ਕਦਰਾਂ-ਕੀਮਤਾਂ ਅਤੇ ਪ੍ਰਾਥਮਿਕਤਾਵਾਂ ਕੀ ਹਨ। ਕਿਹੋ ਜਿਹਾ ਪਬਲਿਕ ਆਰਟ ਤਿਆਰ ਕੀਤਾ ਜਾਵੇ, ਇਹ ਕਿੱਥੇ ਸਥਿਤ ਹੋਵੇ ਅਤੇ ਪਬਲਿਕ ਆਰਟ ਕਿਸ ਤਰਾਂ ਦੀਆਂ ਕਹਾਣੀਆਂ ਪੇਸ਼ ਕਰੇ, ਉਸ ਬਾਰੇ ਫੈਸਲਾ ਲੈਣ ਵਿਚ ਤੁਹਾਡੀਆਂ ਰਾਵਾਂ ਅਹਿਮ ਭੂਮਿਕਾ ਅਦਾ ਕਰਨਗੀਆਂ।

ਸਿਟੀ ਔਫ ਕੈਲਗਰੀ ਵਿਚ ਭਾਗੇਦਾਰੀ

“ਫੈਸਲਿਆਂ ਤੇ ਅਸਰ ਪਾਉਣ ਲਈ ਜਾਣਕਾਰੀ ਇਕੱਠੀ ਕਰਨ ਵਾਸਤੇ ਸਿਟੀ ਅਤੇ ਸਿਟੀਜ਼ਨਾਂ ਅਤੇ ਹੋਰ ਭਾਈਵਾਲਾਂ ਵਿਚਕਾਰ ਉਦੇਸ਼ਪੂਰਨ ਸੰਵਾਦ”—ਇਨਗੇਜ ਪਾਲਿਸੀ

ਤੁਹਾਡੀਆਂ ਰਾਵਾਂ, ਅਤੇ ਹੋਰ ਸਿਟੀਜ਼ਨਾਂ ਅਤੇ ਭਾਈਵਾਲਾਂ ਦੀਆਂ ਰਾਵਾਂ ਸਿਟੀ ਨੂੰ ਲੋਕਾਂ ਦੀ ਸੋਚ, ਵਿਚਾਰ ਅਤੇ ਸ਼ੰਕੇ ਸਮਝਣ ਵਿਚ ਮਦਦ ਕਰਦੀਆਂ ਹਨ। ਇਸ ਪ੍ਰਾਜੈਕਟ ਰਾਹੀਂ ਇਕੱਤਰ ਕੀਤੀਆਂ ਰਾਵਾਂ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ‘ਅਸੀਂ ਕੀ ਸੁਣਿਆ’ (What We Heard) ਰਿਪੋਰਟ ਰਾਹੀਂ ਸਾਂਝੀਆਂ ਕੀਤੀਆਂ ਜਾਣਗੀਆਂ। ਨਿੱਜੀ ਪਛਾਣ ਕਰਵਾਉਣ ਵਾਲੀ ਜਾਣਕਾਰੀ, ਗਾਹਲਾਂ ਜਾਂ ਅਜਿਹੀਆਂ ਟਿਪਣੀਆਂ ਜਿਹੜੀਆਂ ਸਿਟੀ ਦੀ ਇਜ਼ਤਦਾਰ ਵਰਕਪਲੇਸ ਪਾਲਿਸੀ ਜਾਂ ਔਨਲਾਈਨ ਟੂਲ ਮੌਡਰੇਸ਼ਨ ਪ੍ਰੈਕਟਿਸ ਨਾਲ ਮੇਲ ਨਾ ਖਾਂਦੀਆਂ ਹੋਣ, ਉਹ ਹਟਾ ਦਿੱਤੀਆਂ ਜਾਣਗੀਆਂ।

ਇਸ ਵਿਚੋਂ ਭਾਵੇਂ ਬਹੁਤ ਕੁੱਝ ਨਿਕਲੇਗਾ, ਪਰ ਇਸ ਵਿਚ ਲੋਕਾਂ ਦੀ ਭਾਗੇਦਾਰੀ ਦਾ ਮਤਲਬ ਕੋਈ ਸਰਵਸੰਮਤੀ ਬਣਾਉਣਾ ਜਾਂ ਸਭ ਨੂੰ ਖੁਸ਼ ਕਰਨਾ ਨਹੀਂ। ਜਨਤਕ ਭਾਗੇਦਾਰੀ ਦਾ ਮਤਲਬ ਵੋਟਾਂ ਪਾਉਣਾ ਜਾਂ ਨੁਮਾਇੰਦਾ ਜਾਣਕਾਰੀ ਇਕੱਤਰ ਕਰਨਾ ਨਹੀਂ ਹੈ। ਜਨਤਕ ਭਾਗੇਦਾਰੀ ਦਾ ਮਤਲਬ ਹੈ ਕਿ ਫੈਸਲੇ ਲੈਣ ਤੋਂ ਬਾਦ ਉਨ੍ਹਾਂ ਲੋਕਾਂ ਦੀਆਂ ਰਾਵਾਂ, ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਤੇ ਵਿਚਾਰ ਕਰਨਾ ਹੈ, ਜਿਨ੍ਹਾਂ ਦੀ ਫੈਸਲਿਆਂ ਵਿਚ ਰੁਚੀ ਹੋਵੇ ਜਾਂ ਜਿਨ੍ਹਾਂ ਤੇ ਇਨ੍ਹਾਂ ਦਾ ਅਸਰ ਪੈਣਾ ਹੋਵੇ।

ਸਿਟੀ ਵਿਚ ਭਾਗੇਦਾਰੀ ਲਈ ਹੋਰ ਜਾਨਣ ਵਾਸਤੇ ਇਹ ਵੈਬਸਾਈਟ ਦੇਖੋ: .


ਆਪਣੀ ਰਾਏ ਦਿਓ

ਭਾਗੇਦਾਰੀ ਦੇ ਇਸ ਪੜਾਅ ਤੇ ਅਸੀਂ ਸਮਝਣਾ ਚਾਹੁੰਦੇ ਹਾਂ ਕਿ:

  • ਨੌਰਥਈਸਟ ਕੈਲਗਰੀ ਵਿਚ ਪਬਲਿਕ ਆਰਟ ਦੀ ਤੁਹਾਡੀ ਨਜ਼ਰ ਵਿਚ ਕੀ ਅਹਿਮੀਅਤ ਹੈ; ਅਤੇ
  • ਨੌਰਥਈਸਟ ਕਮਿਊਨਿਟੀਜ਼ ਵਿਚ ਪਬਲਿਕ ਆਰਟ ਵਾਸਤੇ ਤੁਹਾਡੇ ਮੁਤਾਬਕ ਕਿਹੜੀ ਕਸਵੱਟੀ ਅਹਿਮ ਹੈ।

ਅੱਗੇ ਦਿੱਤਾ ਫੀਡਬੈਕ ਫਾਰਮ 4 ਭਾਗਾਂ ਵਿਚ ਵੰਡਿਆ ਗਿਆ ਹੈ। ਇਹ ਹਨ:

  • ਪਬਲਿਕ ਆਰਟ ਬਾਰੇ ਵਿਚਾਰ
  • ਪਬਲਿਕ ਆਰਟ ਲਈ ਕਸਵੱਟੀ (ਕਿਉਂ, ਕੌਣ, ਪਬਲਿਕ ਆਰਟ ਦੀਆਂ ਕਿਸਮਾਂ ਦੀ ਪ੍ਰਾਥਮਿਕਤਾ ਤਰਤੀਬ)
  • ਉਹ ਕਹਾਣੀਆਂ ਜੋ ਪਬਲਿਕ ਆਰਟ ਰਾਹੀਂ ਦੱਸੀਆਂ ਜਾ ਸਕਦੀ ਹਨ
  • ਕੀ ਅਤੇ ਕਿੱਥੇ (ਆਰਟ ਦੀ ਕਿਸਮ ਅਤੇ ਸਿਫਾਰਸ਼ ਕੀਤੀਆਂ ਲੋਕੇਸ਼ਨਾਂ)

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਆਪਣਾ ਕੁੱਝ ਸਮਾਂ ਕੱਢੋ ਅਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਹੇਠ ਦਿੱਤੇ ਸਵਾਲਾਂ ਦਾ ਜਵਾਬ ਦਿਓ ਅਤੇ/ਜਾਂ ਵਰਕਸ਼ਾਪ ਵਾਸਤੇ ਰਜਿਸਟਰ ਕਰੋ (ਵਰਕਸ਼ਾਪਾਂ ਦੇਖੋ)

ਭਾਗੇਦਾਰੀ 23 ਮਾਰਚ ਤੋਂ 19 ਅਪਰੈਲ ਤੱਕ ਖੁਲ੍ਹੇਗੀ।


ਅਗਲੇ ਕਦਮ

ਤੁਹਾਡੀ ਰਾਏ ਪ੍ਰਾਜੈਕਟ ਟੀਮ ਨਾਲ ਸਾਂਝੀ ਕੀਤੀ ਜਾਵੇਗੀ, ਤਾਂ ਜੋ ਲਾਗੂ ਕਰਨ ਵਾਸਤੇ ਕਾਰਜਯੋਜਨਾ ਤਿਆਰ ਕਰਨ ਲਈ ਇਸ ਨੂੰ ਵਰਤਿਆ ਜਾ ਸਕੇ। ਇਸ ਵਿਚ ਨੌਰਥਈਸਟ ਕੈਲਗਰੀ ਵਿਚ ਪਬਲਿਕ ਆਰਟ ਲਈ ਕਸਵੱਟੀ ਵਿਕਸਤ ਕਰਨ ਵਾਸਤੇ ਤੁਹਾਡੀ ਫੀਡਬੈਕ ਦੀ ਵਰਤੋਂ; ਇਕ ਸਿਲੈਕਸ਼ਨ ਪੈਨਲ ਤਿਆਰ ਕਰਨਾ,ਜਿਸ ਵਿਚ ਨੌਰਥਈਸਟ ਕੈਲਗਰੀ ਤੋਂ ਵਸਨੀਕ ਹੋਣ; ਅਤੇ, ਸੰਭਾਵੀ ਆਰਟਿਸਟਾਂ ਦੀ ਲਿਸਟ ਤਿਆਰ ਕਰਨਾ ਸ਼ਾਮਲ ਹੈ। ਜਦੋਂ ਇਕ ਵਾਰ ਆਰਟਿਸਟਾਂ ਦੀ ਚੋਣ ਹੋ ਗਈ, ਅਸੀਂ ਭਾਗੇਦਾਰੀ ਦੇ ਦੂਜੇ ਗੇੜੇ ਲਈ ਤੁਹਾਡੇ ਕੋਲ ਫੇਰ ਵਾਪਿਸ ਆਵਾਂਗੇ।


ਮੁਲਾਂਕਣ ਅਤੇ ਅਬਾਦੀ

ਕੀ ਤੁਹਾਨੂੰ ਪਤਾ ਸੀ?

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਤੁਸੀਂ ਇਸ ਗੱਲਬਾਤ ਦਾ ਹਿੱਸਾ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਤੁਹਾਨੂੰ ਇਜ਼ਤ ਮਿਲ ਰਹੀ ਹੈ;ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਜਾਣੋ ਕਿ ਤੁਹਾਡੇ ਵਿਚਾਰਾਂ ਦੀ ਕਦਰ ਹੈ; ਅਤੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਤੁਹਾਡੀ ਸਿਟੀ ਦੀ ਗਲਬਾਤ ਪ੍ਰਕਿਰਿਆ ਵਿਚ ਸ਼ਾਮਲ ਹੋਣ ਵਿਚ ਮਦਦ ਕੀਤੀ ਜਾ ਰਹੀ ਹੈ। ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਆਪਣੇ ਵਿਚਾਰ ਅਤੇ ਖਿਆਲ ਸਾਂਝੇ ਕਰਦਿਆਂ ਕੋਈ ਮੁਸ਼ਕਲ ਆਵੇ। ਅਸੀਂ ਗੱਲਬਾਤ ਦੀਆਂ ਇਹ ਗਤੀਵਿਧੀਆਂ ਇਸ ਤਰਾਂ ਬਣਾਉਂਦੇ ਹਾਂ ਕਿ ਜਿਸ ਨੂੰ ਵੀ ਅਸੀਂ ਸ਼ਾਮਲ ਕਰਨਾ ਚਾਹੁੰਦੇ ਹਾਂ, ਉਹ ਸ਼ਾਮਲ ਹੋ ਸਕੇ।

ਅਸੀਂ ਅਗਲੇ ਮੁਲਾਂਕਣ ਅਤੇ ਅਬਾਦੀ ਪ੍ਰਸ਼ਨਾਂ ਬਾਰੇ ਤੁਹਾਡੇ ਜਵਾਬਾਂ ਦੀ ਵਰਤੋਂ ਇਹ ਸਮਝਣ ਲਈ ਕਰਦੇ ਹਾਂ ਕਿ

ਕਿ ਕਮਿਊਨਿਟੀ ਦੀਆਂ ਕਿਹੜੀਆਂ ਅਵਾਜ਼ਾਂ ਰਹਿ ਗਈਆਂ ਤਾਂ ਜੋ ਅਗਲੀ ਵਾਰ ਅਸੀਂ ਉਨ੍ਹਾਂ ਨੂੰ ਜ਼ਰੂਰ ਸ਼ਾਮਲ ਕਰ ਸਕੀਏ। ਅਸੀਂ ਅੰਦਰੂਨੀ ਅਤੇ ਬਾਹਰੀ ਸਹਿ-ਕਰਮੀਆਂ ਨਾਲ ਕੰਮ ਕਰਦੇ ਹਾਂ ਤਾਂ ਕਿ ਇਹ ਯਕੀਨੀ ਬਣਾ ਸਕੀਏ ਕਿ ਸਾਡੀਆਂ ਭਾਗੇਦਾਰੀ ਸੰਬੰਧੀ ਗਤੀਵਿਧੀਆਂ ਸਭ ਦਾ ਸਵਾਗਤ ਕਰਦੀਆਂ ਹਨ।