ਅਸੀਂ ਸਮਝਦੇ ਹਾਂ ਕਿ ਸਿਟੀ ਸੇਵਾਵਾਂ ਕੈਲਗਰੀ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਡਮੁੱਲੀਆਂ ਅਤੇ ਮਹੱਤਵਪੂਰਣ ਹਨ।

ਪ੍ਰਸ਼ਾਸਨ ਵਜੋਂ, ਅਸੀਂ ਸੇਵਾਵਾਂ ਦੀ ਕੀਮਤ ਅਤੇ ਜੋ ਮੁੱਲ ਉਹ ਕੈਲਗਰੀ ਵਾਸੀਆਂ ਲਈ ਲਿਆਉਂਦੀਆਂ ਹਨ ਦੇ ਵਿਚਕਾਰ ਸਹੀ ਸੰਤੁਲਨ ਲੱਭਣ 'ਤੇ ਕੰਮ ਕਰਦੇ ਹਾਂ। ਆਰਥਿਕ ਮੰਦੀ ਅਤੇ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵਾਂ ਨੇ ਇਸ ਸਾਲ ਇਸ ਸੰਤੁਲਨ ਨੂੰ ਲੱਭਣਾ ਖਾਸ ਤੌਰ 'ਤੇ ਮਹੱਤਵਪੂਰਨ ਅਤੇ ਚੁਣੌਤੀਪੂਰਨ ਬਣਾਇਆ ਹੈ।

ਨਵੰਬਰ ਵਿੱਚ, ਅਸੀਂ ਮਿਡ-ਸਾਈਕਲ ਐਡਜਸਟਮੈਂਟਾਂ ਦੁਆਰਾ ਆਪਣੀਆਂ ਯੋਜਨਾਵਾਂ ਅਤੇ ਬਜਟਾਂ ਦੀ ਸਲਾਨਾ ਸਮੀਖਿਆ ਕਰਾਂਗੇ।

ਅਸੀਂ ਸੇਵ ਪ੍ਰੋਗਰਾਮ 'ਤੇ ਵੀ ਕੰਮ ਕਰ ਰਹੇ ਹਾਂ, ਜੋ ਕੈਲਗਰੀ ਵਾਸੀਆਂ ਲਈ ਹਰ ਰੋਜ਼ ਜ਼ਿੰਦਗੀ ਬਿਹਤਰ ਬਣਾਉਣ ਦੇ ਸਾਡੇ ਲੰਮੇ ਸਮੇਂ ਦੇ ਉਦੇਸ਼ ਦਾ ਸਮਰਥਨ ਕਰਨ ਵਾਲੇ ਤਰੀਕਿਆਂ ਨਾਲ ਬਚਤ ਨੂੰ ਲੱਭਣ ਅਤੇ ਸਮਝਣ ਲਈ ਵਚਨਬੱਧ ਹੈ। ਸੇਵ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਉਪਰਾਲੇ ਹਨ ਪਰ ਅਸੀਂ ਹੇਠ ਲਿਖੀਆਂ ਚਾਰ ਬਚਤ ਪਹਿਲਕਦਮੀਆਂ ਦੇ ਸੰਭਾਵੀ ਪ੍ਰਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ।


ਸਿਵਿਕ ਪਾਰਟਨਰ

ਫਾਇਰ ਰਿਸਪੌਂਸ

ਔਨਲਾਈਨ ਸੇਵਾਵਾਂ

ਉਪਭੋਗਤਾ ਫੀਸਾਂ

Optional