ਪਿਛੋਕੜ: ਮਿਡ-ਸਾਈਕਲ ਐਡਜਸਟਮੈਂਟਾਂ ਅਤੇ SAVE

ਜੁਲਾਈ ਵਿੱਚ, ਕਾਉਂਸਲ 2021 ਲਈ indicative tax rate (ਅਨੁਮਾਨਤ ਟੈਕਸ ਦਰ) ਨਿਰਧਾਰਤ ਕਰੇਗੀ। ਸੰਕੇਤਕ ਦਰ (indicative tax rate) ਟੈਕਸ ਦਰ ਬਾਰੇ ਕਾਉਂਸਲ ਦੀ ਦਿਸ਼ਾ ਹੈ ਜੋ ਪ੍ਰਵਾਨਤ 2021 ਸੇਵਾ ਯੋਜਨਾਵਾਂ ਅਤੇ ਬਜਟ ਵਿੱਚ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਅਗਵਾਈ ਕਰੇਗੀ।

ਨਵੰਬਰ 2020 ਵਿਚ, ਕਾਉਂਸਲ ਪ੍ਰਸਤਾਵਿਤ ਅਡਜਸਟਮੈਂਟਾਂ ਦੀ ਸਮੀਖਿਆ ਕਰੇਗੀ ਅਤੇ 2021 ਸੇਵਾ ਯੋਜਨਾਵਾਂ ਅਤੇ ਬਜਟ ਬਾਰੇ ਫੈਸਲੇ ਲਵੇਗੀ। ਇਸ ਪ੍ਰਕਿਰਿਆ ਨੂੰ ਮਿਡ-ਸਾਈਕਲ ਐਡਜਸਟਮੈਂਟਾਂ ਦੇ ਤੌਰ ਤੇ ਜਾਣਿਆ ਜਾਂਦਾ ਹੈ, ਅਤੇ ਇਸ ਦੁਆਰਾ ਸਿਟੀ ਕੈਲਗਰੀ ਵਾਸੀਆਂ, ਖਾਸ ਕਰਕੇ ਸਭ ਤੋਂ ਕਮਜ਼ੋਰ ਸਮੂਹਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣ ਅਤੇ ਸਥਾਨਕ ਅਰਥਵਿਵਸਥਾ ਨੂੰ ਵਿੱਤੀ ਤੌਰ 'ਤੇ ਸਥਾਈ ਢੰਗ ਨਾਲ ਉਤੇਜਿਤ ਕਰਨ ਦੀ ਜ਼ਰੂਰਤ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੀ ਹੈ।

ਸੌਲਿਉਸ਼ਨਜ਼ ਫੌਰ ਅਚੀਵਿੰਗ ਵੈਲਯੂ ਐਂਡ ਐਕਸੀਲੈਂਸ (ਸੇਵ) ਪ੍ਰੋਗਰਾਮ (Solutions for Achieving Value and Excellence (SAVE) Program) ਮਿਡ-ਸਾਈਕਲ ਐਡਜਸਟਮੈਂਟਾਂ ਦਾ ਇਕ ਹੋਰ ਮੁੱਖ ਤੱਤ ਹੈ। ਸੇਵ ਪ੍ਰੋਗਰਾਮ ਸਿਟੀ ਦੀ ਵਿੱਤੀ ਸਥਿਰਤਾ ਦਾ ਸਮਰਥਨ ਕਰਦਾ ਹੈ ਅਤੇ ਇਹ ਉਹਨਾਂ ਤਰੀਕਿਆਂ ਨਾਲ ਬਚਤ ਲੱਭਣ, ਲਾਗੂ ਕਰਨ ਅਤੇ ਵਾਸਤਵਿਕ ਰੂਪ ਦੇਣ ਲਈ ਵਚਨਬੱਧ ਹੈ ਜੋ ਕੈਲਗਰੀ ਵਾਸੀਆਂ ਲਈ ਹਰ ਰੋਜ਼ ਜ਼ਿੰਦਗੀ ਬਿਹਤਰ ਬਣਾਉਣ ਦੇ ਸਾਡੇ ਲੰਮੇ ਸਮੇਂ ਦੇ ਉਦੇਸ਼ ਦਾ ਸਮਰਥਨ ਕਰਦੇ ਹਨ। ਇਹ:

  • ਸਿਟੀ ਨੂੰ ਦਰਪੇਸ਼ ਵਿੱਤੀ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਇਕ ਰਣਨੀਤਕ ਪਹੁੰਚ ਵੀ ਪ੍ਰਦਾਨ ਕਰਦਾ ਹੈ, ਭਵਿੱਖ ਵਿੱਚ ਪੂਰੇ ਬੋਰਡ ਵਿਚ ਕਟੌਤੀਆਂ ਦੀ ਜ਼ਰੂਰਤ ਨੂੰ ਘੱਟ ਕਰਦੇ ਹੋਏ।
  • 2021 ਦੀ ਸ਼ੁਰੂਆਤ ਤਕ 24 ਮਿਲੀਅਨ ਡਾਲਰ ਅਤੇ 2022 ਦੀ ਸ਼ੁਰੂਆਤ ਤਕ ਟੈਕਸ-ਸਹਾਇਤਾ ਪ੍ਰਾਪਤ ਬਜਟ ਤੋਂ 50 ਮਿਲੀਅਨ ਡਾਲਰ ਦੀ ਬਚਤ ਦਾ ਟੀਚਾ ਵੀ ਰੱਖਦਾ ਹੈ।
  • ਸਮੁੱਚੇ ਗਾਹਕਾਂ ਦੀ ਸੰਤੁਸ਼ਟੀ ਅਤੇ ਨਾਗਰਿਕ ਨਤੀਜਿਆਂ ਨੂੰ ਕਾਇਮ ਰੱਖਣ ਜਾਂ ਇਸ ਨੂੰ ਬਿਹਤਰ ਬਣਾਉਣ ਦੌਰਾਨ ਸਾਨੂੰ ਇਹ ਬਚਤ ਲੱਭਣ ਵਿੱਚ ਵੀ ਸਹਾਇਤਾ ਕਰਦਾ ਹੈ।

ਮੇਰੇ ਇਨਪੁਟ ਦੀ ਵਰਤੋਂ ਕਿਵੇਂ ਕੀਤੀ ਜਾਏਗੀ?

ਤੁਹਾਡੀ ਇਨਪੁਟ, ਅਤੇ ਹੋਰ ਕੈਲਗਰੀ ਵਾਸੀਆਂ ਅਤੇ ਹਿੱਸੇਦਾਰਾਂ ਦੀ ਇਨਪੁਟ, ਸਿਟੀ ਨੂੰ ਲੋਕਾਂ ਦੇ ਨਜ਼ਰੀਏ, ਰਾਏ ਅਤੇ ਚਿੰਤਾਵਾਂ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ। ਇਕੱਤਰ ਕੀਤੀ ਗਈ ਇਨਪੁਟ ਨੂੰ ਵੌੱਟ ਵੀ ਹਰਡ (What We Heard) ਰਿਪੋਰਟ ਦੇ ਮਾਧਿਅਮ ਤੋਂ ਸੰਕਲਿਤ ਅਤੇ ਸਾਂਝਾ ਕੀਤਾ ਜਾਵੇਗਾ।

ਤੁਹਾਡੇ ਇਨਪੁਟ ਦੀ ਵਰਤੋਂ ਮਿਡ-ਸਾਈਕਲ ਐਡਜਸਟਮੈਂਟ ਪ੍ਰਕਿਰਿਆ ਦੇ ਦੌਰਾਨ ਕਈ ਮਹੱਤਵਪੂਰਣ ਤਰੀਕਿਆਂ ਨਾਲ ਕੀਤੀ ਜਾਏਗੀ। ਪ੍ਰਸ਼ਾਸਨ ਪਹਿਲਾਂ ਇਨਪੁਟ ਦੀ ਵਰਤੋਂ ਨਵੰਬਰ ਵਿਚ ਕਾਉਂਸਲ ਨੂੰ ਪੇਸ਼ ਕਰਨ ਲਈ ਸਿਟੀ ਸੇਵਾਵਾਂ ਲਈ ਢੁਕਵੀਆਂ ਵਿਵਸਥਾਵਾਂ ਨੂੰ ਨਿਰਧਾਰਤ ਕਰਨ ਵਿਚ ਮਦਦ ਕਰਨ ਲਈ ਕਰੇਗਾ, ਅਤੇ ਫ਼ਿਰ ਕਾਉਂਸਲ ਇਸ ਇਨਪੁਟ ਦੀ ਵਰਤੋਂ ਪ੍ਰਸਤਾਵਿਤ ਵਿਵਸਥਾਵਾਂ ਬਾਰੇ ਆਪਣੇ ਫੈਸਲਿਆਂ ਬਾਰੇ ਦੱਸਣ ਲਈ ਕਰੇਗੀ। ਇਸਦੇ ਨਾਲ, ਇਹ ਸੇਵ ਪ੍ਰੋਗਰਾਮ ਦੇ ਚੱਲ ਰਹੇ ਕੰਮ ਵਿਚ ਯੋਗਦਾਨ ਪਾ ਸਕਦਾ ਹੈ।


ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ

ਸਿਟੀ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ ਕਿ ਜਿਹੜੀਆਂ ਸੇਵਾਵਾਂ ਅਸੀਂ ਪ੍ਰਦਾਨ ਕਰਦੇ ਹਾਂ ਉਹ ਕੈਲਗਰੀ ਵਾਸੀਆਂ ਦੀਆਂ ਜ਼ਰੂਰਤਾਂ ਨਾਲ ਮੇਲ ਖਾਂਦੀਆਂ ਹਨ ਅਤੇ ਪ੍ਰਭਾਵੀ ਅਤੇ ਕੁਸ਼ਲ ਢੰਗ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਸਾਲ, ਸਿਟੀ ਨੂੰ ਅਸਾਧਾਰਣ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਤਬਦੀਲੀਆਂ ਦਾ ਜਵਾਬ ਦੇਣ ਲਈ, ਅਸੀਂ ਆਪਣੀਆਂ ਯੋਜਨਾਵਾਂ ਅਤੇ ਬਜਟਾਂ ਦੀ ਸਮੀਖਿਆ ਕਰਨ ਦੀ ਤਿਆਰੀ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਢੁਕਵੀਆਂ ਵਿਵਸਥਾਵਾਂ ਕੀਤੀਆਂ ਜਾ ਸਕਣ। ਸਾਲ 2019-2022 ਸੇਵਾ ਯੋਜਨਾਵਾਂ ਅਤੇ ਬਜਟ, One Calgary, ਇਕ ਰੋਡਮੈਪ ਪ੍ਰਦਾਨ ਕਰਦਾ ਹੈ ਕਿ ਕਿਵੇਂ ਸਿਟੀ ਤੁਹਾਨੂੰ ਸੇਵਾਵਾਂ ਅਤੇ ਇਨ੍ਹਾਂ ਸੇਵਾਵਾਂ ਦੀ ਡਿਲਿਵਰੀ ਲਈ ਸਹਾਇਤਾ ਕਰਨ ਲਈ ਵਿੱਤੀ ਯੋਜਨਾ ਪ੍ਰਦਾਨ ਕਰਦੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਤਬਦੀਲੀਆਂ ਕਰੀਏ, ਅਸੀਂ ਤੁਹਾਡੇ ਤੋਂ ਇਹ ਸੁਣਨਾ ਚਾਹੁੰਦੇ ਹਾਂ ਕਿ ਕਿਹੜੀਆਂ ਸੇਵਾਵਾਂ ਪ੍ਰਾਥਮਿਕਤਾ ਹਨ ਅਤੇ ਤੁਹਾਨੂੰ ਕੀ ਲਗਦਾ ਹੈ ਕਿ ਤੁਸੀਂ ਆਪਣੇ ਟੈਕਸ ਡਾਲਰਾਂ ਲਈ ਉਨ੍ਹਾਂ ਸੇਵਾਵਾਂ ਤੋਂ ਕੀ ਪ੍ਰਾਪਤ ਕਰ ਰਹੇ ਹੋ।

ਕੌਣ ਕੀ ਕਰਦਾ ਹੈ?

ਸਾਡੀ ਸਰਕਾਰ ਦੇ ਤਿੰਨ ਸਮੂਹ ਹਨ: ਕੌਂਸਲ, ਪ੍ਰਸ਼ਾਸਨ, ਅਤੇ ਨਾਗਰਿਕ।
ਹਰੇਕ ਸਮੂਹ ਸਾਡੇ ਸ਼ਹਿਰ ਦੇ ਉਦੇਸ਼ ਅਤੇ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਕੌਂਸਲ: ਅਗਵਾਈ ਅਤੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੀ ਹੈ
ਪ੍ਰਸ਼ਾਸਨ: ਸੇਵਾਵਾਂ ਦਾ ਪ੍ਰਬੰਧਨ ਅਤੇ ਇਹ ਪ੍ਰਦਾਨ ਕਰਦਾ ਹੈ
ਨਾਗਰਿਕ: ਪ੍ਰਾਥਮਿਕ ਸੇਵਾਵਾਂ ਦੀ ਪਛਾਣ ਅਤੇ ਫੰਡ ਕਰਦਾ ਹੈ
ਕੌਂਸਲ, ਪ੍ਰਸ਼ਾਸਨ ਅਤੇ ਨਾਗਰਿਕਾਂ ਵਿਚਕਾਰ ਸਬੰਧ (ਅਤੇ ਗੱਲਬਾਤ) ਕੈਲਗਰੀ ਦੇ ਕੰਮ ਕਰਨ ਵਿੱਚ ਅਹਿਮ ਹਨ:
ਕੌਂਸਲ ਅਤੇ ਕੈਲਗਰੀ ਨਿਵਾਸੀ: ਨਾਗਰਿਕ ਦੀਆਂ ਖਾਹਸ਼ਾਂ ਨੂੰ ਸੁਣੋ ਅਤੇ ਸਾਂਝੀਆਂ ਭਾਈਚਾਰੇ ਦੀਆਂ ਕਦਰਾਂ ਅਤੇ ਪਹਿਲਕਦਮੀਆਂ ਦੇ ਆਧਾਰ ਤੇ ਨਿਰਦੇਸ਼ ਸਥਾਪਿਤ ਕਰੋ
ਪ੍ਰਸ਼ਾਸਨ ਅਤੇ ਕੈਲਗਰੀ ਨਿਵਾਸੀ: ਨਾਗਰਿਕਾਂ ਨੂੰ ਸੇਵਾਵਾਂ ਦੇਣ ਅਤੇ ਪ੍ਰਬੰਧਨ ਵਿੱਚ ਮੁੱਲ ਦਿਖਾਉਂਦਾ ਹੈ
ਕੌਂਸਲ ਅਤੇ ਪ੍ਰਸ਼ਾਸਨ: ਨਗਰਪਾਲਿਕਾ ਦੇ ਨਤੀਜਿਆਂ ਵਿੱਚ ਕੈਲਗਰੀ ਨਿਵਾਸੀਆਂ ਦੀਆਂ ਕਦਰਾਂ ਦੀ ਰਣਨੀਤਕ ਦਿਸ਼ਾ ਅਤੇ ਅਨੁਕੂਲਤਾ ਨੂੰ ਯਕੀਨੀ ਬਣਾਉਂਦਾ ਹੈ

ਅੰਗੇਜਮੈਂਟ ਦੇ ਪ੍ਰਸ਼ਨ

1. 2019 ਵਿੱਚ, ਕੈਲਗਰੀ ਵਾਸੀਆਂ ਨੇ ਸਿਟੀ ਕਾਉਂਸਲ ਦੀਆਂ ਹੇਠ ਲਿਖੀਆਂ ਪੰਜ ਅਪੇਖਿਆਵਾਂ ਸਾਂਝੀਆਂ ਕੀਤੀਆਂ। ਪੰਜਾਂ ਵਿਚੋਂ ਉਸ ਇਕ ਤੇ ਸਹੀ ਦਾ ਨਿਸ਼ਾਨ ਲਗਾਓ ਜੋ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੇ ਲਈ ਹੁਣ ਸਭ ਤੋਂ ਮਹੱਤਵਪੂਰਣ ਹੈ।
You have 400 characters left.
You have 400 characters left.

ਸੇਵਾਵਾਂ

ਸਿਟੀ ਕੈਲਗਰੀ ਦੇ ਲੋਕਾਂ ਦੁਆਰਾ ਆਨੰਦ ਮਾਣੀਆਂ ਜਾਣ ਵਾਲੀਆਂ ਐਕੁਐਟਿਕਸ ਅਤੇ ਫਿਟਨੈਸ ਤੋਂ ਲੈ ਕੇ, ਪਾਣੀ ਦੇ ਟ੍ਰੀਟਮੈਂਟ ਅਤੇ ਸਪਲਾਈ, ਅਤੇ ਟ੍ਰਾਂਜ਼ਿਟ ਵਰਗੀਆਂ ਜ਼ਰੂਰੀ ਸੇਵਾਵਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦੀ ਹੈ।

ਇਹ ਪੇਜ ਅੰਗ੍ਰੇਜ਼ੀ ਵਿਚ, ਉਨ੍ਹਾਂ ਸਾਰੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਸਿਟੀ ਪ੍ਰਦਾਨ ਕਰਦੀ ਹੈ।

ਖਾਸ ਸਿਟੀ ਸੇਵਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਹੇਠਾਂ ਦਿੱਤੇ ਫਾਰਮ ਦੀ ਵਰਤੋਂ ਕਰੋ।

You have 300 characters left.
You have 300 characters left.
You have 300 characters left.

ਜਾਣਕਾਰੀ ਸੰਬੰਧੀ ਲੋੜਾਂ

You have 300 characters left.
7a. ਤੁਹਾਨੂੰ ਕਿਸ ਬਾਰੇ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ? ਲਾਗੂ ਹੋਣ ਵਾਲੇ ਸਾਰਿਆਂ ਤੇ ਸਹੀ ਦਾ ਨਿਸ਼ਾਨ ਬਣਾਓ।
You have 255 characters left.

The survey form is now closed. Thanks for your contributions.

ਅਸੀਂ ਕਿਵੇਂ ਕਰ ਰਹੇ ਹਾਂ? (ਵਿਕਲਪਿਕ)

ਇਹ ਜਾਣਕਾਰੀ ਪ੍ਰੋਜੈਕਟ ਦੇ ਫੈਸਲੇ ਲੈਣ ਵਿੱਚ ਨਹੀਂ ਵਰਤੀ ਜਾਂਦੀ ਅਤੇ ਤੁਹਾਡੀ ਅੰਗੇਜਮੈਂਟ ਇਨਪੁਟ ਨਾਲ ਨਹੀਂ ਜੁੜੀ ਹੋਈ ਹੈ। ਪਰ, ਅੰਗੇਜਮੈਂਟ ਦੀ ਪ੍ਰਕਿਰਿਆ ਬਾਰੇ ਤੁਹਾਡੀ ਫੀਡਬੈਕ ਸਿਟੀ ਨੂੰ ਇਹ ਬਿਹਤਰ ਬਣਾਉਣ ਵਿੱਚ ਸਹਾਇਤਾ ਕਰ ਸਕਦੀ ਹੈ ਕਿ ਅਸੀਂ ਅੰਗੇਜਮੈਂਟ ਦਾ ਸੰਚਾਲਨ ਕਿਵੇਂ ਕਰਦੇ ਹਾਂ। ਇਹ ਸਾਰੇ ਪ੍ਰਸ਼ਨ ਵਿਕਲਪਿਕ ਹਨ ਅਤੇ ਹੇਠਾਂ ਸਬਮਿਟ ਤੇ ਕਲਿਕ ਕਰਕੇ ਤੁਸੀਂ ਇਸ ਜਾਣਕਾਰੀ ਨੂੰ ਸਿਟੀ ਔਫ਼ ਕੈਲਗਰੀ ਨਾਲ ਸਾਂਝਾ ਕਰਨ ਲਈ ਸਹਿਮਤੀ ਦਿੰਦੇ ਹੋ। ਸਾਨੂੰ ਦੱਸੋ ਕਿ ਤੁਸੀਂ ਇਸ ਅੰਗੇਜਮੈਂਟ ਬਾਰੇ ਕੀ ਸੋਚਦੇ ਹੋ। ਉਹ ਵਿਕਲਪ ਚੁਣੋ ਜੋ ਤੁਹਾਡੇ ਤਜ਼ਰਬੇ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ।
You have 255 characters left.

ਸਾਨੂੰ ਆਪਣੇ ਬਾਰੇ ਦੱਸੋ (ਵਿਕਲਪਿਕ)

ਇਹ ਜਾਣਕਾਰੀ ਪ੍ਰੋਜੈਕਟ ਦੇ ਫੈਸਲੇ ਲੈਣ ਵਿੱਚ ਨਹੀਂ ਵਰਤੀ ਜਾਂਦੀ ਅਤੇ ਤੁਹਾਡੀ ਅੰਗੇਜਮੈਂਟ ਇਨਪੁਟ ਨਾਲ ਨਹੀਂ ਜੁੜੀ ਹੋਈ ਹੈ। ਪਰ, ਇਹ ਜਾਣਕਾਰੀ ਸਿਟੀ ਨੂੰ ਇਹ ਸਮਝਣ ਵਿਚ ਸਹਾਇਤਾ ਕਰਦੀ ਹੈ ਕਿ ਅਸੀਂ ਕਿਸ ਤੱਕ ਪਹੁੰਚ ਰਹੇ ਹਾਂ, ਅਤੇ ਸਾਨੂੰ ਅੰਗੇਜਮੈਂਟ ਪ੍ਰਕਿਰਿਆਵਾਂ ਨੂੰ ਬਿਹਤਰ ਡਿਜਾਈਨ ਕਰਨ ਵਿਚ ਸਹਾਇਤਾ ਕਰਦਾ ਹੈ ਜੋ ਕਿ ਸਾਰੇ ਕੈਲਗਰੀ ਵਾਸੀਆਂ ਲਈ ਪਹੁੰਚਯੋਗ ਹਨ। ਇਹ ਸਾਰੇ ਪ੍ਰਸ਼ਨ ਵਿਕਲਪਿਕ ਹਨ ਅਤੇ ਹੇਠਾਂ ਸਬਮਿਟ ਤੇ ਕਲਿਕ ਕਰਕੇ ਤੁਸੀਂ ਇਸ ਜਾਣਕਾਰੀ ਨੂੰ ਸਿਟੀ ਔਫ਼ ਕੈਲਗਰੀ ਨਾਲ ਸਾਂਝਾ ਕਰਨ ਲਈ ਸਹਿਮਤੀ ਦਿੰਦੇ ਹੋ।

5a. ਕਿਰਪਾ ਕਰਕੇ ਹੇਠ ਲਿਖੀਆਂ ਵਿੱਚੋਂ ਕੋਈ ਇੱਕ ਚੁਣੋ ਜੋ ਤੁਹਾਡੇ ਤੇ ਲਾਗੂ ਹੁੰਦਾ ਹੈ।
You have 255 characters left.
You have 100 characters left.
You have 255 characters left.

ਤੁਸੀਂ ਇਸ ਬਾਰੇ ਕਿਵੇਂ ਸੁਣਿਆ (ਵਿਕਲਪਿਕ)

ਇਹ ਜਾਣਕਾਰੀ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਕੈਲਗਰੀ ਵਾਸੀਆਂ ਤੱਕ ਪਹੁੰਚਣ ਦੇ ਸਭ ਤੋਂ ਪ੍ਰਭਾਵਸ਼ਾਲੀ ਢੰਗ ਕਿਹੜੇ ਹਨ।

11. ਲਾਗੂ ਹੋਣ ਵਾਲੇ ਸਾਰਿਆਂ ਤੇ ਸਹੀ ਦਾ ਨਿਸ਼ਾਨ ਬਣਾਓ।
You have 255 characters left.

The survey form is now closed. Thanks for your contributions.